Category Archives: Education

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਸਾਹਿਤ ਅਤੇ ਫਿਲਮੀ ਜਗਤ ਦੀਆਂ ਹਸਤੀਆਂ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 20 ਜੁਲਾਈ (ਅੰਮ੍ਰਿਤਸਰ ਪੋਸਟ ਬਿਓਰੋ):– ਗੁਰੂ ਨਾਨਕ ਦਵ ਯੂਨੀਵਰਸਿਟੀ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦ ਸਮੂਹ ਅਧਿਆਪਕਾਂ, ਖੋਜ ਵਿਦਿਆਰਥੀਆਂ ਅਤ ਕਰਮਚਾਰੀਆਂ ਨੇ ਬੀਤੇ ਕੁਝ ਦਿਨਾਂ ਵਿਚ ਸਾਹਿਤਿਕ ਅਤ ਫਿਲਮੀ ਜਗਤ ਦੀਆਂ ਹਸਤੀਆਂ ਦੇ ਬੇਵਕਤ ਅਕਾਲ ਚਲਾਣੇ ’ਤ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਪ੍ਰਸਿੱਧ ਹਸਤੀਆਂ ਵਿਚ ਪੰਜਾਬੀ ਸ਼ਾਇਰ ਅਜਾਇਬ ਚਿੱਤਰਕਾਰ, ਸੁਪ੍ਰਸਿੱਧ ਮਾਰਕਸਵਾਦੀ ਵਿਦਵਾਨ ਅਤ ਉੱਘੀ ਸਿਆਸੀ ਸਖਸ਼ੀਅਤ ਕਾਮਰੇਡ ਸੁਰਜੀਤ ਗਿੱਲ ਅਤ ਰੁਸਤਮ-ਏ-ਹਿੰਦ ਅਤੇ ਪ੍ਰਸਿੱਧ ਪੰਜਾਬੀ ਅਤ ਹਿੰਦੀ ਫਿਲਮਾਂ ਦੇ ਅਦਾਕਾਰ ਦਾਰਾ ਸਿੰਘ ਸ਼ਾਮਿਲ ਹਨ।

KCGC’s Khalsa College of Law gets go ahead by Bar Council of India (BCI)

Amritsar, 20 July 2012 (AmritsarPost Bureau):– The Khalsa College Governing Council (KCGC), running 17 educational institutions in the region, achieved another major milestone today when Bar Council of India (BCI) gave its approval to set up Khalsa College of Law Amritsar (KCLA). KCGC President Satyajit Singh Majithia and Honourary Secretary Rajinder Mohan Singh Chhina expressed their happiness saying it would be the first College to offer BA LLB (Five Year Course) straight after 10+2 in the area.

Khalsa College Charitable Society and Eco Sikh sign MoU for “Green Amritsar”

Amritsar: The Khalsa College Charitable Society (KCCS) and US-based EcoSikh, an NGO working for environment protection signed a Memorandum of Understanding (MOU) to jointly implement ‘Eco-Amritsar Initiative’, meant to green the ‘holy city’.
The MoU, signed between KCCS honourary secretary Rajinder Mohan Singh Chhina and EcoSikh Chief Dr. Rajwant Singh, envisages plantations, audit water and energy to make Amritsar a ‘green city’. KCCS Joint Secretary and Chairperson WWF Punjab Gunbir Singh, who was present during the signing of the MoU, said that the two parties would pilot the city’s Green Mapping Project.

ਖਾਲਸਾ ਕਾਲਜ ਟੀਚਰਜ ਯੂਨੀਅਨ ਵੱਲੋਂ ਭੁੱਖ ਹੜਤਾਲ ਜਾਰੀ

ਅੰਮ੍ਰਿਤਸਰ, 5 ਮਈ 2011 :- ਖ਼ਾਲਸਾ ਕਾਲਜ ਨੂੰ ਨਿੱਜੀ ਯੂਨੀਵਰਸਿਟੀ ਵਿਚ ਤਬਦੀਲ ਕਰਨ ਦੇ ਪ੍ਰਸਤਾਵ ਦੇ ਵਿਰੋਧ ਵਿਚ ਸ਼ੁਰੂ ਕੀਤਾ ਗਿਆ ਅੰਦੋਲਨ ਉਦੋਂ ਨਵੇਂ ਪੜਾਅ ਵਿਚ ਦਾਖਲ ਹੋ ਗਿਆ ਜਦੋਂ ਸੰਘਰਸ਼ਸ਼ੀਲ ਅਧਿਆਪਕਾਂ ਨੇ ਭੁੱਖ ਹੜਤਾਲ ਆਰੰਭ  ਕਰ ਦਿਤੀ। ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਟੀਚਰਜ਼ ਯੂਨੀਅਨ ਦੇ ਜਨਰਲ ਸਕੱਤਰ ਪ੍ਰੋ ਐਚ. ਐਸ. ਵਾਲੀਆ ਨੇ ਕਿਹਾ ਕਿ ਪੀਫੈਕਟੋ ਅਤੇ ਪੀ.ਸੀ.ਸੀ.ਟੀ. ਯੂ. ਨੇ ਦੋ ਮਈ ਤੋਂ ਅਣਮਿਥੇ ਸਮੇਂ ਲਈ ਲੜੀਵਾਰ ਭੁੱਖ ਹੜਤਾਲ ਦਾ ਸੱਦਾ ਦਿੱਤਾ ਹੈ।

ਖ਼ਾਲਸਾ ਕਾਲਜ – ਕੱਲ੍ਹ ਤੇ ਅੱਜ

ਹਰਭਜਨ ਸਿੰਘ ਸੋਚ*

ਖ਼ਾਲਸਾ ਕਾਲਜ ਅੰਮ੍ਰਿਤਸਰ ਪੰਜ ਮਾਰਚ 2011 ਨੂੰ ਆਪਣੀ ਸਥਾਪਨਾ ਦੇ 119 ਸਾਲ ਪੂਰੇ ਕਰ ਚੁੱਕਿਆ ਹੈ। ਕਿਸੇ ਵੀ ਵਿੱਦਿਅਕ ਅਦਾਰੇ ਦੇ ਇਤਿਹਾਸ ਵਿੱਚ ਇੱਕ ਸ਼ਤਾਬਦੀ ਤੋˆ ਵੀ  ਵੱਧ ਸਮਾˆ ਵਿੱਦਿਆ ਦਾ ਚਾਨਣ ਵੰਡਣਾ ਆਪਣੇ-ਆਪ ਵਿੱਚ ਮਿਸਾਲ ਹੈ। ਖ਼ਾਲਸਾ ਕਾਲਜ ਦੀ ਸਥਾਪਨਾ ਉਸ ਵੇਲੇ ਦੇ ਪੰਜਾਬੀ ਸਿੱਖਾˆ ਦੀ ਪੁਨਰ ਜਾਗ੍ਰਿਤੀ ਦਾ ਪ੍ਰਤੀਕ ਹੈ। ਸਿੱਖ ਜਗਤ ਦੇ ਆਪਣੇ ਵਿਰਸੇ ਨਾਲ ਮੋਹ ਵਿੱਚੋˆ ਸਾਕਾਰ ਹੋਇਆ, ਇਹ ਕੌਮੀ ਨਿਸ਼ਾਨ ਹੈ। ਇਹ ਸਮੇˆ ਦੇ ਸਿੱਖ ਸੰਸਾਰ ਦੀ ਵਿੱਦਿਅਕ, ਧਾਰਮਿਕ, ਇਤਿਹਾਸਕ ਤੇ ਸਿੱਖੀ ਜੀਵਨ ਦੀਆ ਕਦਰਾ-ਕੀਮਤਾ ਪ੍ਰਤੀ ਚੇਤਨਤਾ ਦਾ ਬੇਮਿਸਾਲ ਅਜੂਬਾ ਹੈ।

ਖ਼ਾਲਸਾ ਕਾਲਜ ਦੀ ਹਸਤੀ ਦਾ ਸਵਾਲ

—ਡਾ. ਮਹਿੰਦਰ ਸਿੰਘ ਢਿੱਲੋਂ

ਮੈ ਖ਼ਾਲਸਾ ਕਾਲਜ ਦਾ ਵਿਦਿਆਰਥੀ ਰਿਹਾ ਹਾਂ। ਇੱਥੇ ਹੀ ਪ੍ਰੋਫ਼ੈਸਰ ਬਣਿਆ ਤੇ ਇੱਥੇ ਹੀ ਪ੍ਰਿੰਸੀਪਲ। ਕੁਝ ਵਰ੍ਹੇ ਯੂਨੀਵਰਸਿਟੀ ਦੀ ਸੇਵਾ ਦੇ ਛੱਡ ਕੇ ਮੇਰੇ ਜੀਵਨ ਦਾ ਬਾਕੀ ਸਮਾਂ ਇਸ ਕਾਲਜ ਦੇ ਨਾਲ ਹੀ ਬੀਤਿਆ। ਇਸ ਮਹਾਨ ਕਾਲਜ ਅਤੇ ਕੌਮ ਦੀ ਇਸ ਇਤਿਹਾਸਕ ਯਾਦਗਾਰ ਨਾਲ ਜੁੜਨਾ ਆਪਣੇ-ਆਪ ਵਿੱਚ ਬੇਮਿਸਾਲ ਤਜਰਬਾ ਹੈ। ਪਿਛਲੇ ਕੁਝ ਸਮੇਂ ਤੋਂ ਕਾਲਜ ਬਾਰੇ ਜਿਹੜੀ ਲਹਿਰ ਚੱਲੀ, ਉਸ ਨੇ ਮੈਨੂੰ ਕੁਝ ਗੱਲਾਂ ਕਰਨ ਲਈ ਮਜਬੂਰ ਕੀਤਾ ਹੈ। ਪਹਿਲੀ ਗੱਲ ਇਹ ਕਿ ਕਾਲਜ ਦੀ ਪ੍ਰਬੰਧਕੀ ਕਮੇਟੀ ਇਸ ਕਾਲਜ ਦੀ ਸੇਵਕ ਹੈ ਜਾਂ ਮਾਲਕ? ਜੇ ਪ੍ਰਬੰਧਕ ਕਮੇਟੀ ਜਮਹੂਰੀ ਤਰੀਕੇ ਨਾਲ ਚੁਣੀ ਜਾਂਦੀ ਤਾਂ ਉਨ੍ਹਾਂ ਨੂੰ ਜਮਹੂਰੀਅਤ ਦੀਆਂ ਕਦਰਾਂ ਕੀਮਤਾਂ ਦੀ ਕਦਰ ਕਰਦਿਆਂ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਪ੍ਰਬੰਧਕੀ ਕਮੇਟੀ ਦਾ ਕੰਮ ਕਰਨ ਦਾ ਤਰੀਕਾ ਆਪ-ਹੁਦਰਾ ਨਹੀਂ ਹੋਣਾ ਚਾਹੀਦਾ। ਬੇਲੋੜੀ ਜ਼ਿੱਦ ਕਈ ਵਾਰ ਵਧੇਰੇ ਨੁਕਸਾਨ ਕਰਦੀ ਹੈ, ਜਿਸ ਦੀ ਭਰਪਾਈ ਮੁਸ਼ਕਲ ਹੋ ਜਾਂਦੀ ਹੈ। ਜਿਹੜੇ ਵਿਅਕਤੀ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀ ਵਡਿਆਈ ਤੇ ਹੋਂਦ ਕਾਲਜ ਕਰਕੇ ਹੈ ਅਤੇ ਕਾਲਜ ਇੱਟਾਂ ਦਾ ਬਣਿਆ ਹੋਇਆ ਨਹੀਂ ਲੋਕਾਂ ਦੀਆਂ ਭਾਵਨਾਵਾਂ ਤੇ ਇਸ ਦੀਆਂ ਰਵਾਇਤਾਂ ਨਾਲ ਉਸਰਿਆ ਹੈ। ਕੋਈ ਵੀ ਵਿਅਕਤੀ ਯੂਨੀਵਰਸਿਟੀ ਦੇ ਵਿਰੁੱਧ ਨਹੀਂ। ਤੁਸੀਂ ਯੂਨੀਵਰਸਿਟੀ ਬਣਾਉਣੀ ਚਾਹੁੰਦੇ ਹੋ, ਜ਼ਰੂਰ ਬਣਾਉ। ਤੁਹਾਡੇ ਕੋਲ ਬਹੁਤ ਜ਼ਮੀਨ ਹੈ। ਜਿੱਥੇ ਮਰਜ਼ੀ ਨਵੀਂ ਯੂਨੀਵਰਸਿਟੀ ਬਣਾ ਲਓ। ਉਸ ਨੂੰ ਨਿੱਜੀ ਘੇਰੇ ਵਿੱਚ ਲੈ ਲਓ। ਮੈਨੇਜਿੰਗ ਕਮੇਟੀ ਨੂੰ ਵਿਸ਼ਵਾਸ ਵਿੱਚ ਲੈ ਕੇ ਜੋ ਮਰਜ਼ੀ ਕਰੋ ਪਰ ਕੇਵਲ ਇਸ ਗੱਲ ‘ਤੇ ਜ਼ਿੱਦ ਕਰੀ ਜਾਣਾ ਕਿ ਅਸੀਂ ਯੂਨੀਵਰਸਿਟੀ ਬਣਾ ਕੇ ਛੱਡਾਂਗੇ ਤੇ ਕਾਲਜ ਦੀ ਹੋਂਦ ਖ਼ਤਮ ਕਰਕੇ ਛੱਡਾਂਗੇ, ਚੰਗਾ ਨਹੀਂ ਲੱਗਦਾ। ਕਾਲਜ ਦਾ ਕਿਸੇ ਜ਼ਮਾਨੇ ਵਿੱਚ ਇਹ ਮੰਤਵ ਸੀ ਕਿ ਯੂਨੀਵਰਸਿਟੀ ਬਣਾਈ ਜਾਵੇ।

ਅਨੋਖੇ ਖ਼ਾਲਸਾ ਕਾਲਜ ਦੀਆਂ ਅਨੋਖੀਆਂ ਯਾਦਾਂ

–ਪ੍ਰੋ. ਮੋਹਣ ਸਿੰਘ

ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਗੱਲ ਚੱਲਦਿਆਂ ਹੀ ਇਥੋਂ ਦੇ ਪੁਰਾਣੇ ਵਿਦਿਆਰਥੀਆਂ ਜਾਂ ਅਧਿਆਪਕਾਂ ਦੀਆਂ ਯਾਦਾਂ ਦੀਆਂ ਪਟਾਰੀਆਂ ਆਪਣੇ ਆਪ ਖੁੱਲ੍ਹ ਜਾਂਦੀਆਂ ਹਨ, ਭਾਵੇਂ ਉਹ ਜਿਸ ਮਰਜ਼ੀ ਅਹੁਦੇ ‘ਤੇ ਬੈਠੇ ਹੋਣ, ਜਿਸ ਮਰਜ਼ੀ ਅਦਾਰੇ ਦੇ ਮੁੱਖੀ ਹੋਣ ਜਾਂ ਰਹਿ ਚੁੱਕੇ ਹੋਣ। ਮੇਰੀ ਉਮਰ ਦੇ ਬਿਰਧ ਵਰੇਸ ਵਿਅਕਤੀ ਜਿਨ੍ਹਾਂ ਨੂੰ ਹੋਰ ਭਾਵੇਂ ਸਭ ਕੁਝ ਭੁੱਲ ਗਿਆ ਹੋਵੇ ਪਰੰਤੂ ਉਹ ਕਾਲਜ ਸਮੇਂ ਦਾ ਅਤੀਤ ਇਕ ਚੱਲ-ਚਿੱਤਰ ਵਾਂਗ ਮਨ ਦੇ ਪਰਦੇ ਅਗੋਂ ਲੰਘਣਾ ਸ਼ੁਰੂ ਹੋ ਜਾਂਦਾ ਹੈ।

ਮੈਂ ਗੱਲ ਕਰ ਰਿਹਾ ਹਾਂ 1952 ਦੀ ਜਦੋਂ ਮੈਂ ਮੈਟ੍ਰਿਕ ਕਰਨ ਉਪਰੰਤ ਖ਼ਾਲਸਾ ਕਾਲਜ ਵਿੱਚ ਦਾਖ਼ਲਾ ਲੈਣ ਲਈ ਘਰੋਂ ਗਿਆ ਸੀ। ਉਦੋਂ ਲੜਕਿਆਂ ਨਾਲ ਕੋਈ ਹੋਰ ਭੈਣ ਭਰਾ ਜਾਂ ਮਾਂ-ਬਾਪ ਅਕਸਰ ਨਹੀਂ ਸਨ ਜਾਂਦੇ ਹੁੰਦੇ। ਮੇਰੇ ਮਾਂ-ਬਾਪ ਵੀ ਪਿੰਡ ਹੀ ਰਹਿੰਦੇ ਸਨ। ਕਿਹੜੇ ਮਜ਼ਮੂਨ ਪੜ੍ਹਨੇ ਹਨ ਜਾਂ ਕਿਹੜਾ ਗਰੁੱਪ ਰੱਖਣਾ ਹੈ। ਲੜਕੇ ਇਸਦਾ ਉਦੋਂ ਬਿਲਕੁਲ ਖ਼ਿਆਲ ਨਹੀਂ ਸੀ ਕਰਦੇ। ਹਾਂ, ਜਿਨ੍ਹਾਂ ਦੇ ਪਰਿਵਾਰਾਂ ਵਿੱਚ ਚੇਤਨਤਾ ਸੀ ਉਹ ਜ਼ਰੂਰ ਕਿਸੇ ਮਕਸਦ ਨੂੰ ਲੈ ਕੇ ਹੀ ਦਾਖ਼ਲ ਹੁੰਦੇ ਸਨ। ਮੇਰੀ ਐਨੀ ਕਿਸਮਤ ਨਹੀਂ ਸੀ। ਜਮ੍ਹਾਂ ਕਰਵਾਉਣ ਵਾਲੀ ਫ਼ੀਸ ਕੋਈ 69.00 ਰੁਪਏ ਦੇ ਲਗਭਗ ਸੀ। ਨਤੀਜਾ ਨਿਕਲ ਚੁੱਕਾ ਸੀ ਪਰ ਅਜੇ ਰਿਜ਼ਲਟ ਕਾਰਡ ਨਹੀਂ ਸਨ ਪਹੁੰਚੇ। ਦਸਵੀਂ ਦਾ ਇਮਤਿਹਾਨ ਉਦੋਂ ਸੋਲਨ (ਸ਼ਿਮਲਾ) ਸਥਿੱਤ ਪੰਜਾਬ ਯੂਨੀਵਰਸਿਟੀ ਲੈਂਦੀ ਸੀ। ਸਕੂਲ ਬੋਰਡ ਤਾਂ ਬਹੁਤ ਦੇਰ ਬਾਅਦ ਬਣੇ।

RNI Regd No. PUNBIL/2011/45789 Copyright © 2012-2019 AmritsarPost. All Rights Reserved.