ਸਰਕਾਰੀ ਕਰਮਚਾਰੀਆਂ ਵਾਂਗ ਵਿਧਾਇਕਾਂ ਦੇ ਸੇਵਾ ਨਿਯਮ (ਕੋਡ ਆਫ਼ ਕੰਡਕਟ) ਬਨਾਉਣ ਦੀ ਮੰਗ

ਸਕੂਲਾਂ ਵਿਚ ਅਧਿਆਪਕ ਨਹੀਂ, ਹਸਪਤਾਲਾਂ ਵਿਚ ਨਾ ਡਾਕਟਰ ਹਨ ਤੇ ਨਾ ਹੀ ਦੁਆਈਆਂ। ਅੱਜ ਤੋਂ 30-40 ਸਾਲ ਪਹਿਲਾਂ ਟਾਵਾਂ ਟਾਵਾਂ ਪ੍ਰਾਈਵੇਟ ਹਸਪਤਾਲ ਹੁੰਦਾ ਸੀ ਤੇ ਅਮੀਰ ਗਰੀਬ ਸਾਰੇ ਸਰਕਾਰੀ ਹਸਪਤਾਲਾਂ ਉਪਰ ਨਿਰਭਰ ਕਰਦੇ ਸਨ। ਕੋਈ ਕੋਈ ਪ੍ਰਾਈਵੇਟ ਸਕੂਲ ਹੁੰਦਾ ਸੀ। ਸਰਕਾਰੀ ਸਕੂਲਾਂ ਦੇ ਪੜ੍ਹੇ ਵਿਦਿਆਰਥੀ  ਡਾਕਟਰ, ਇੰਜੀਨੀਅਰ, ਆਈ.ਏ.ਐਸ ਅਤੇ ਆਈ.ਪੀ. ਐਸ. ਆਦਿ ਬਣਦੇ ਸਨ।

ਉੱਤਰ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਅੰਗਰੇਗ਼ਾਂ ਦੇ ਰਾਜ ਸਮੇਂ  ਦੁਆਰਾ ਸਥਾਪਿਤ ਸਰਕਾਰੀ ਮੈਡੀਕਲ ਕਾਲਜ਼, ਅੰਮ੍ਰਿਤਸਰ ਵਿਚ ਹੋਰਨਾਂ ਆਸਾਮੀਆਂ ਤੋਂ ਇਲਾਵਾ ਪਿਛਲੇ 20 ਸਾਲ ਤੋਂ ਪ੍ਰਿਸੀਪਲ ਦੀ ਆਸਾਮੀ ਆਰਜ਼ੀ ਤੌਰ ਤੇ ਭਰੀ ਜਾ ਰਹੀ ਹੈ। ਗੁਰੂ ਨਾਨਕ ਹਸਪਤਾਲ ਵਿਚ ਪਿਛਲੇ 20 ਸਾਲ ਤੋਂ ਕਿਸੇ ਵੀ ਦੁਆਈ ਦੀ ਖਰੀਦ ਨਹੀਂ ਹੋਈ। ਹਸਪਤਾਲ ਵਿਚ ਬੁਖਾਰ ਵੇਖਣ ਲਈ ਥਰਮਾਮੀਟਰ ਨਹੀਂ, ਟੀਕਾ ਲਾਉਣ ਲਈ ਸਰਿੰਜ ਨਹੀਂ, ਡਾਕਟਰਾਂ ਦੇ ਪਹਿਨਣ ਲਈ ਦਸਤਾਨੇ ਨਹੀਂ, ਸਿਰ ਪੀੜ ਦੀ ਗੋਲੀ ਨਹੀਂ। ਮਰੀਜ਼ ਨੂੰ  ਸਾਰਾ ਕੁਝ ਬਜਾਰੋਂ ਲਿਆਉਣਾ ਪੈਂਦਾ ਹੈ। ਸਾਡੇ ਮੰਤਰੀ ਉਥੇ ਆਈਆਂ ਗ੍ਰਾਂਟਾਂ ਨਾਲ ਇਮਾਰਤਾਂ ਦੇ ਨੀਂਹ ਪੱਥਰ ਰੱਖਣ ਜਾਂਦੇ ਹਨ, ਫ਼ੋਟੋਆਂ ਲੁਆ ਕਿ ਆ ਜਾਂਦੇ ਹਨ। ਨਾ ਹੀ ਇਲਾਕੇ ਦੇ ਵਿਧਾਇਕ ਤੇ ਨਾ ਹੀ ਕਿਸੇ ਮੰਤਰੀ ਨੇ ਵਾਰਡਾਂ ਵਿਚ ਜਾ ਕੇ ਮਰੀਜ਼ਾਂ ਜਾਂ ਡਾਕਟਰਾਂ ਮਿਲਣ ਦੀ ਕੋਸ਼ਿਸ਼ ਕੀਤੀ ਹੈ। ਇਹੋ ਹਾਲ ਬਾਕੀ ਮੈਡੀਕਲ ਕਾਲਜ਼ਾਂ, ਸਰਕਾਰੀ ਡੈਂਟਲ ਕਾਲਜਾਂ ਅਤੇ ਸਰਕਾਰੀ ਹਸਪਤਾਲਾਂ ਦਾ ਹੈ।

ਇਸ ਦਾ ਇਕੋ ਇਕ ਹੱਲ ਵਿਧਾਇਕਾਂ ਨੂੰ ਜ਼ੁਆਬਦੇਹ ਬਨਾਉਣਾ ਹੈ। ਇਹ ਤਾਂ ਹੀ ਮੁਮਕਿਨ ਹੈ ,ਜੇ ਵਿਧਾਇਕਾਂ ਲਈ ਸੇਵਾ ਨਿਯਮ ਬਣਨ ਜਿਵੇਂ ਕਿ ਸਰਕਾਰੀ ਕਰਮਚਾਰੀਆਂ ਲਈ ਹਨ।ਉਹ ਆਪਣੇ ਇਲਾਕੇ ਦੇ ਸਰਕਾਰੀ ਸਕੂਲਾਂ, ਹਸਪਤਾਲਾਂ,ਪਟਵਾਰਖਾਨਿਆਂ, ਐਸ. ਡੀ. ਐਮ. ਦਫ਼ਤਰ, ਤਹਿਸੀਲਦਾਰ ਦਫ਼ਤਰ ਤੇ ਹੋਰ ਸਰਕਾਰੀ ਦਫ਼ਤਰਾਂ ਵਿਚ ਸਮੇਂ ਸਮੇਂ ਜਾ ਕੇ  ਉੱਥੇ ਆਏ ਲੋਕਾਂ ਨੂੰ ਮਿਲਣ, ਉੱਥੋਂ ਦੇ ਅਧਿਕਾਰੀਆਂ ਦੀਆਂ ਮੁਸ਼ਕਲਾਂ ਨੋਟ ਕਰਨ, ਸਬੰਧਿਤ ਦਫ਼ਤਰ/ ਅਦਾਰੇ ਦੀਆਂ ਲੋੜਾਂ ਦਾ ਪਤਾ ਲਾਉਣਾ  ਤੇ ਉਸ ਨੂੰ ਸਬੰਧਿਤ ਅਧਿਕਾਰੀਆਂ/ ਮੰਤਰੀਆਂ ਦੇ ਨੋਟਿਸ ਵਿਚ ਲਿਖਤੀ ਰੂਪ ਵਿਚ ਲਿਆਉਣ।

Pages: 1 2

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

RNI Regd No. PUNBIL/2011/45789 Copyright © 2012-2020 AmritsarPost. All Rights Reserved.