ਅੰਮ੍ਰਿਤਸਰ, 30 ਜਨਵਰੀ 2017: ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਏਅਰ ਇੰਡੀਆ ਤੇ ਜੈੱਟ ਏਅਰਵੇਜ਼ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀਆਂ ਵਿਦੇਸ਼ਾਂ ਨੂੰ ਉਡਾਣਾਂ ਚਲਾਉਣ ਲਈ ਵਿਤਕਰਾ ਕਰਨ ਦਾ ਦੋਸ਼ ਲਾਇਆ।
ਡਾ. ਗੁਮਟਾਲਾ ਨੇ ਇਸ ਸਬੰਧੀ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ’ਤੇ 2016 ਵਿੱਚ ਇਸ ਹਵਾਈ ਅੱਡੇ ਤੋਂ ਵਿਦੇਸ਼ਾਂ ਨੂੰ ਜਾਣ ਵਾਲੇ ਮੁਸਾਫ਼ਰਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਦਾ ਸਿਹਰਾ ਦੂਸਰੇ ਮੁਲਕਾਂ ਤੇ ਭਾਰਤ ਦੀਆਂ ਦੂਸਰੀਆਂ ਏਅਰਲਾਇਨਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਸ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ ਕਿਉਂਕਿ ਯਾਤਰੂ ਸਿੱਧੀ ਉਡਾਣ ਨੂੰ ਪਸੰਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਏਅਰ ਇੰਡੀਆ ਤੇ ਜੈੱਟ ਏਅਰਵੇਜ਼ ਨੇ ਅਜੇ ਤੀਕ ਸਿੱਧੀਆਂ ਉਡਾਣਾਂ ਸ਼ੁਰੂ ਨਹੀਂ ਕੀਤੀਆਂ, ਤੇ ਜੇ ਇਹ ਵੀ ਸ਼ੁਰੂ ਕਰ ਦੇਣ ਤਾਂ ਗਿਣਤੀ ਵਿੱਚ ਭਾਰੀ ਵਾਧਾ ਹੋ ਸਕਦਾ ਹੈ ਤੇ ਅੰਮ੍ਰਿਤਸਰ ਹਵਾਈ ਅੱਡਾ, ਜਿਹੜਾ 60 ਕਰੋੜ ਸਾਲਾਨਾ ਘਾਟੇ ਵਿੱਚ ਜਾ ਰਿਹਾ ਹੈ, ਕਮਾਊ ਪੁੱਤ ਬਣ ਸਕਦਾ ਹੈ।
Leave a Reply